ਜਲੰਧਰ(ਰਾਹੁਲ ਅਗਰਵਾਲ): ਸੱਤਸੰਗ ਸੇਵਾ ਸੋਸਾਇਟੀ, ਗੀਤਾ ਕਾਲੋਨੀ ਕਾਲਾ ਸੰਘਾਂ ਰੋਡ ਜਲੰਧਰ ਵੱਲੋ ਹਰੇਕ ਮਹੀਨੇ ਦੀ ਤਰਾ ਬੁੱਧ ਪੂਰਣਿਮਾ ਦੇ ਦਿਹਾੜੇ ਅਤੁੱਟ ਲੰਗਰ ਗੀਤਾ ਕਾਲੋਨੀ ਵਿਖੇ ਸਮੁੱਚੀ ਟੀਮ ਵੱਲੋਂ ਲਗਾਇਆ ਗਿਆ. ਜਿਸ ਵਿਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਅਤੇ ਉਹਨਾਂ ਦਾ ਸਮੁੱਚੀ ਟੀਮ ਵੱਲੋਂ ਸਨਮਾਨ ਅਤੇ ਧੰਨਵਾਦ ਕੀਤਾ ਗਿਆ.
ਜਿਸ ਵਿਚ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ ਅਤੇ ਸਮੁੱਚੀ ਟੀਮ ਨੂੰ ਹਰ ਤਰਾ ਦਾ ਸਹਿਯੋਗ ਦੇਣ ਦਾ ਆਸ਼ਵਸਣ ਦਿੱਤਾ ਗਿਆ. ਇਸ ਮੌਕੇ ਤੇ ਸਰੀਨ ਦੀਵਾਨ, ਅਨੀਤਾ ਨਿਸ਼ਚਲ, ਰਾਜ, ਯੋਗਤਾ, ਨਿਰਮਲਾ ਭਗਤ, ਸੁਦੇਸ਼ ਸ਼ਰਮਾ, ਰਾਹੁਲ ਭਗਤ, ਕ੍ਰਿਸ਼ਨਾ, ਨਿਰਮਲਾ ਸੌਂਧੀ, ਪ੍ਰਿਯਾ ਛਾਬੜਾ, ਰਿਤੂ ਸ਼ਰਮਾ, ਬਬੀਤਾ, ਪਿੰਕੀ ਮਲਹੋਤਰਾ, ਚੰਦਰ ਕਾਂਤਾ ਆਦਿ ਹਾਜ਼ਰ ਸਨ.
Your article helped me a lot, is there any more related content? Thanks!