ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਲੁੱਟ ਖੋਹ ਦੀਆਂ 20 ਵਾਰਦਾਤਾਂ ਟਰੇਸ , 4 ਦੋਸ਼ੀ ਗ੍ਰਿਫਤਾਰ
ਜਲੰਧਰ(ਰਾਹੁਲ ਅਗਰਵਾਲ):- ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਦੇ ਮੰਤਵ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਪਰਮਜੀਤ ਸਿੰਘ ਪੀ.ਪੀ.ਐਸ. ਏ.ਸੀ.ਪੀ./ਡੀਟੈਕਟਿਵ, ਸ਼੍ਰੀ ਦਮਨਬੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ. ਨਾਰਥ ਜਲੰਧਰ ਦੀ ਨਿਗਰਾਨੀ ਹੇਠ
ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ, ਅਤੇ ਸਬ-ਇੰਸਪੈਕਟਰ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਮਿਤੀ 01.02.2023 ਨੂੰ ਵਕਤ ਕਰੀਬ 2:00 ਪੀ.ਐਮ. ਨੇੜੇ ਪਿੰਡ ਸਲੇਮ ਪੁਰ ਦੋ ਸਕੂਲੀ ਬੱਚਿਆਂ ਪਾਸੋਂ ਪਿਸਟਲ ਦੀ ਨੋਕ ਪਰ ਮੋਟਰਸਾਇਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਅਤੇ ਇਹਨਾਂ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਪਿਸਟਲ 32 ਬੋਰ ਸਮੇਤ 4 ਰੱਦ 32 ਬੋਰ, ਇ...