ਹੋਲੀ ਹਾਰਟ ਸਕੂਲ ਮੋਗਾ ਵਿਖੇ ਕਰਵਾਇਆ ਗਿਆ ਸਟੋਰੀ ਟੈਲਿੰਗ ਸੈਸ਼ਨ
ਮੋਗਾ(ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਕਿੰਡਰਗਾਰਟਨ ਸੈਸ਼ਨ ਦੇ ਬੱਚਿਆਂ ਲਈ ਸਟੋਰੀ ਟੈਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਮਕਸਦ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨਾ ਹੈ| ਇਸ ਸੈਸ਼ਨ ਦੌਰਾਨ ਅਧਿਆਪਕਾਂ ਵੱਲੋਂ ਪ੍ਰਸਿੱਧ ਕਹਾਣੀ ਦਾ ਵਰਨਰ ਕੀਤਾ ਗਿਆ ਉਹਨਾਂ ਵੱਲੋਂ ਆਡੀਓ ਵੀਜ਼ੂਅਲ ਐਡਸ ਦੀ ਵਰਤੋਂ ਕੀਤੀ ਗਈ| ਅਧਿਆਪਕਾਂ ਵੱਲੋਂ ਕਾਂ ਦਾ ਰੋਲ ਅਦਾ ਕੀਤਾ ਗਿਆ ਅਤੇ ਘੜਾ, ਕੰਕਰ ਕੋਲ ਰੱਖ ਕੇ ਪੂਰਾ ਪ੍ਰੈਕਟੀਕਲ ਵਰਕ ਕਰਕੇ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ|
ਇਸ ਦੌਰਾਨ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਬਹੁਤ ਅਨੰਦ ਮਾਣਦੇ ਹੋਏ ਇਸ ਸੈਸ਼ਨ ਨੂੰ ਸਿਖਿਅਕ ਬਣਾਇਆ | ਇਹਨਾਂ ਹੀ ਨਹੀਂ ਸਗੋਂ ਅਧਿਆਪਕਾਂ ਨੇ ਇਸ ਕਹਾਣੀ ਨਾਲ ਸਬੰਧਿਤ ਚਾਰਟ ਅਤੇ ਕਾਂ ਦੇ ਪੋਸਟਰ ਵੀ ਬਣਾਏ, ਜੋ ਕਿ ਦੇਖਣ ਵਿੱਚ ਬਹੁਤ ਰੌਚਕ ਲੱਗ ਰਹੇ ਸਨ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਅਧਿਆਪਕਾਂ ਨੇ ਪੂਰੀ ਕਹਾਣੀ ਨੂੰ ਲੜੀ ਵਾਰ ਬੱਚਿਆਂ ਸਾ...