ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਚੀਫ ਜੁਡੀਸ਼ੀਅਲ ਮਜਿਸਟਰੇਟ ਅਤੇ ਐਡਵੋਕੇਟ ਟੀਮ ਨੇ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਲਈ ਸੈਮੀਨਾਰ ਲਗਾਇਆ|
ਮੋਗਾ(ਪਰਵੀਨ ਗੋਇਲ): ਮਿਤੀ 05/04/2023 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚੰਦਪੁਰਾਣਾ ਮੋਗਾ ਵਿਖੇ ਸਕੂਲ ਅਧਿਆਪਕਾਂ/ਸਟਾਫ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਸੈਮੀਨਾਰ ਆਯੋਜਨ ਕੀਤਾ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਅਵਨੀਸ਼ ਕੁਮਾਰ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ| ਸਕਰੇਟਰੀ ਜਿਲਾ ਲੀਗਲ ਸਰਵਿਸ ਅਥਾਰਟੀ ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ|
ਇਸ ਤੋ ਇਲਾਵਾ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਵੀ ਹਾਜ਼ਰ ਹੋਏ ਇਸ ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਰਜਿੰਦਰ ਸਿੰਘ ਪੰਜਾਬੀ ਮਾਸਟਰ ਜੀ ਨੇ ਸਕੂਲ ਵਿਦਿਆਰਥੀਆਂ ਤੇ ਸਟਾਫ ਨੂੰ ਅੱਜ ਦੇ ਸੈਮੀਨਾਰ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਸ੍ਰੀ ਸ੍ਰੀ ਅਮਰੀਸ਼ ਕੁਮਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੀ ਨੂੰ ਸਭ ਦੇ ਰੂਬਰੂ ਕਰਵਾਇਆ|
ਇਸ ਤੋਂ ਬਾਅਦ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਸੜਕ ਸੁਰੱਖਿਆ ਨਿਯਮ, ਨਸ਼ਿਆਂ ਤੋਂ ਬਚਾਅ ਆਦਿ ਬਾਰੇ ਮੁੱਢਲੀ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਜੱਜ ਸਾਹਿਬ ਜੀ ਨੇ ਮੁਫ਼ਤ ਕਾਨੂੰਨੀ ਸਹਾਇਤਾ 1968 ਟੋ...