ਪੁਲੀਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ
ਮਿਤੀ 29-05-2023 ਨੂੰ ਧਰਮਪਾਲ ਵਾਸੀ ਸੰਤੋਸ਼ੀ ਨਗਰ ਜਲੰਧਰ ਨੇ ਇਤਲਾਹ ਦਿੱਤੀ ਕਿ ਉਸਦੀ ਲੜਕੀ ਰੀਆ (ਕਾਲਪਨਿਕ ਨਾਮ) ਜੋ ਕਿ ਮਿਤੀ 24-05-2023 ਨੂੰ ਦੁਪਿਹਰ ਕਰੀਬ 2 ਵਜੇ ਸਕੂਲ ਤੋਂ ਘਰ ਵਾਪਸ ਆ ਗਈ ਸੀ ਅਤੇ ਦੁਪਿਹਰ ਵਕਤ ਸਾਰਾ ਪਰਿਵਾਰ ਸੋ ਗਿਆ ਸੀ। ਜੱਦ ਧਰਮਪਾਲ ਕਰੀਬ 5 ਵਜੇ ਉਠਿਆ ਤਾਂ ਉਸਨੇ ਦੇਖਿਆ ਕਿ ਉਸਦੀ ਲੜਕੀ ਰੀਆ ਉਥੇ ਮੋਜੂਦ ਨਹੀਂ ਸੀ ਜਿਸਨੂੰ ਮੋਨੂੰ ਪੁੱਤਰ ਜੀਆ ਲਾਲ ਵਾਸੀ ਕਿਰਾਏਦਾਰ, ਮੁਰਗੇ ਦਾ ਮਕਾਨ, ਸੰਤੋਸ਼ੀ ਨਗਰ ਜਲੰਧਰ, ਵਿਆਹ ਕਰਵਾਉਣ ਦੀ ਨੀਅਤ ਨਾ ਵਰਗਲਾ ਕੇ ਲੈ ਗਿਆ ਜੋ ਇਸ ਕੰਮ ਵਿੱਚ ਉਸਦਾ ਪਿਤਾ ਜੀਆ ਲਾਲ ਪੁੱਤਰ ਭਗਵਾਨ ਦਾਸ ਵਾਸੀ ਨੇੜੇ ਮੁਰਗਨ ਮੰਦਰ, ਸੰਤੋਸ਼ੀ ਨਗਰ ਜਲੰਧਰ ਵੀ ਉਸਦਾ ਸਾਥ ਦੇ ਰਿਹਾ ਹੈ ਜਿਸਤੋਂ ਤੁਰੰਤ ਕਾਰਵਾਈ ਕਰਦੇ ਹੋਏ ASI ਸਤਨਾਮ ਸਿੰਘ ਵੱਲੋਂ ਮੁਕੱਦਮਾ ਨੰਬਰ 149 ਮਿਤੀ 29-05-2023 ਅਧ 363,366ਏ,120ਬੀ,376 ਭ:ਦ % ਪੋਕਸੋ ਐਕਟ 2012 ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਜੀਆ ਲਾਲ ਉਕਤ ਨੂੰ ਮਿਤੀ 30-05-2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਪਾਸੋਂ ਦੋਰਾਨੇ ਪੁਲਿਸ ਹਿਰਾਸਤ ਉਸਦੇ ਲੜਕੇ ਅਤੇ ਅਗਵਾ...