ਮੋਗਾ(ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਇਕ ਮਸ਼ਹੂਰ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾਈ ਗਈ| ਇਸ ਮੌਕੇ ਦੌਰਾਨ ਪਰਸ਼ੂਰਾਮ ਜੀ ਦੇ ਸਰੂਪ ਅੱਗੇ ਜੋਤ ਜਗਾਈ ਅਤੇ ਸਕੂਲ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ| ਬੱਚਿਆਂ ਨੇ ਵੀ ਇਸ ਅਰਦਾਸ ਵਿੱਚ ਹਿਸਾ ਲਿਆ| ਬਾਅਦ ਵਿਚ ਸਕੂਲ ਅਧਿਆਪਕ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਦਿਨ ਪਰਸ਼ੂਰਾਮ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਉਹ ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਸਨ|
ਇਨ੍ਹਾਂ ਦਾ ਜਨਮ ਇਸ ਧਰਤੀ ਤੇ ਜ਼ੁਲਮਾਂ ਨੂੰ ਬਚਾਉਣ ਲਈ ਹੋਇਆ| ਇਹ ਮੰਨਿਆ ਜਾਂਦਾ ਹੈ ਕਿ ਪਰਸੂ ਰਾਮ ਦਾ ਜਨਮ ਪ੍ਰਦੋਸ਼ ਕਾਲ ਦੌਰਾਨ ਹੋਇਆ ਸੀ ਅਤੇ ਇਸ ਲਈ ਇਸ ਕਾਲ ਦੌਰਾਨ ਤ੍ਰਿਤੀਆ ਸ਼ੁਰੂ ਹੋਣ ਵਾਲੇ ਦਿਨ ਨੂੰ ਪਰਸ਼ੂਰਾਮ ਜਯੰਤੀ ਮਨਾਇਆ ਜਾਂਦਾ ਹੈ ਧਰਤੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਧਰਤੀ ਨੂੰ ਵਿਨਾਸ਼ਕਾਰੀ ਅਤੇ ਅਪਰਾਧੀ ਗਤੀਵਿਧੀਆਂ ਦੇ ਬੋਝ ਤੋਂ ਬਚਾਉਣਾ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਕਈ ਲੋਕ ਵਰਤ ਵੀ ਰੱਖਦੇ ਹਨ ਬੱਚੇ ਇਹ ਸਭ ਬੜੇ ਹੀ ਧਿਆਨ ਨਾਲ ਸੁਣ ਰਹੇ ਸਨ ਅਤੇ ਉਨ੍ਹਾਂ ਨੇ ਇਸ ਤੋਂ ਬਾਅਦ ਬਹੁਤ ਕੁਝ ਸਿੱਖਿਆ|