ਜਲੰਧਰ (ਰਾਹੁਲ ਅਗਰਵਾਲ) – ਲੰਮਾ ਪਿੰਡ (ਚੱਕ ਹੁਸੈਨਾ) ਇਲਾਕੇ ‘ਚ ਹੈਰੋਇਨ ਦੀ ਡਿਲਿਵਰੀ ਕਰਨ ਆਏ ਤਿੰਨ ਬਾਈਕ ਸਵਾਰ ਨੌਜਵਾਨਾਂ ਨੂੰ ਐੱਸਟੀਐੱਫ ਪੁਲਿਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਰੀਬ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਗੁਰਚਰਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਡੋਗਰਾਂਵਾਲ(ਬੇਗੋਵਾਲ) ਥਾਣਾ ਸੁਭਾਨਪੁਰ ਜ਼ਿਲਾ ਕਪੂਰਥਲਾ, ਡੈਨੀਅਲ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਧਾਰੀਵਾਲ ਜੰਡਿਆਲਾ ਜ਼ਿਲ੍ਹਾ ਜਲੰਧਰ, ਅਤੇ ਰੋਹਿਤ ਪੁੱਤਰ ਭਗਵਾਨਦਾਸ ਵਾਸੀ ਪਿੰਡ ਧਾਰੀਵਾਲ ਜੰਡਿਆਲਾ ਜ਼ਿਲ੍ਹਾ ਜਲੰਧਰ,ਵਜੋਂ ਹੋਈ
ਪੁਲਸ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਹੀਰੋ ਸਪਲੈਂਡਰ ਬਾਈਕ ਨੰ PB – 33 – 0655 ‘ਤੇ ਕਿਸੇ ਨੂੰ ਡਿਲੀਵਰੀ ਦੇਣ ਆਏ ਸਨ। ਜਿਸ ਨੂੰ ਉਨ੍ਹਾਂ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਹੋਈ ਹੈ।
ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦਾ ਖੁਲਾਸਾ ਪੁਲਿਸ ਅਧਿਕਾਰੀ ਪੱਤਰਕਾਰ ਵਾਰਤਾ ਦੌਰਾਨ ਜਲਦੀ ਕਰਨਗੇ