ਜਲੰਧਰ(ਰਾਹੁਲ ਅਗਰਵਾਲ): ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਵੱਲੋ ਪਿੱਛਲੇ ਦਿਨੀਂ ਆਯੂਸ਼ਮਾਨ ਭਵ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਪ੍ਰਾਂਤਾ ਦੇ ਉੱਚ ਅਧਕਾਰੀਆਂ ਵੱਲੋ ਆਨਲਾਈਨ ਹੋ ਇਸ ਸਕੀਮ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਆਪਣੇ ਆਪਣੇ ਇਲਾਕੇ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਜਲੰਧਰ ਦੇ ਸਿਵਲ ਹਸਪਤਾਲ ਵਿਖੇ ਹੋਏ ਇਸ ਸਮਾਗਮ ਦੌਰਾਨ ਆਖਰੀ ਉਮੀਦ ਸੰਸਥਾ ਵਲੋ ਸਿਵਿਲ ਹਸਪਤਾਲ ਨਾਲ ਮਿਲ ਕੇ ਨਿਭਾਇਆ ਜਾ ਰਹੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ। ਆਖਰੀ ਉਮੀਦ N.G.O ਨੂ ਇਹ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਨੀਤਿਕ, ਧਾਰਮਿਕ ਸੰਸਥਾਵਂ ਤੋਂ ਇਲਾਵਾ ਸਿਵਲ ਹਸਪਤਾਲ ਦੀ ਪੂਰੀ ਟੀਮ ਮੌਜੂਦ ਸੀ।