11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ
ਜਲੰਧਰ (ਰਾਹੁਲ ਅਗਰਵਾਲ) : ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ।
ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ...
