Saturday, February 15
Shadow

ਹੋਲੀ ਹਾਰਟ ਕਿੰਡਰਗਾਰਟਨ ਸਕੂਲ ‘ ਚ 26 ਜਨਵਰੀ ਦਾ ਦਿਨ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।

Share Please

ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਸ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਵਿਖੇ ਸੰਸਥਾ ਚੇਅਰਮੈਨ ਸੁਭਾਸ਼ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਦੀ ਅਗਵਾਈ ਚ 26 ਜਨਵਰੀ ਦਾ ਦਿਨ ਅਤੇ ਬਸੰਤ ਪੰਚਮੀ ਦੀ ਐਕਟੀਵਿਟੀ ਦਾ ਅਯੋਜਨ ਕੀਤਾ ਗਿਆ।

ਇਸ ਦੇ ਵਿੱਚ ਵਿਦਿਆਰਥੀਆ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ। ਵਿਦਿਆਰਥੀਆਂ ਨੇ ਬਹੁਤ ਹੀ ਰੋਚਕ ਭੁਰਪੂਰ ਪੇਪਰ ਆਰਟ ਅਕਟਿਵਿਟੀਆਂ ਕਰਕੇ ਕਲਾਸ ਅਧਿਆਪਕ ਨੂੰ ਦਿਖਾਇਆ ਗਿਆ। ਪਲੇਅ ਵੇ ਤੋ ਪ੍ਰਿ- ਨਰਸਰੀ ਅਤੇ ਨਰਸਰੀ ਤੋ ਲੈ ਐਲ ਕੇ ਜੀ ਤੱਕ ਦੇ ਬੱਚਿਆਂ ਨੇ 26 ਜਨਵਰੀ ਦੇ ਨਾਲ ਸੰਬੰਧਿਤ ਐਕਟੀਵੀਟੀ ਕੀਤੀਆਂ ।

ਇਸ ਦੇ ਨਾਲ ਨਾਲ ਕੁਝ ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਮੌਕੇ ਤੇ ਪੇਪਰ ਕਾਰਫਟ ਕੀਤਾ। ਪਹਿਲੀ ਕਲਾਸ ਦੇ ਵਿਦਿਆਰਥੀਆਂ ਦੁਆਰਾ ਦੇਸ਼ ਪ੍ਰੇਮ ਸੰਧਿਤ ਕਵਿਤਾਵਾਂ ਦਾ ਗਾਣ ਕੀਤਾ ਗਿਆ। ਦੂਸਰੀ ਤੀਸਰੀ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਤੇ ਭਾਸ਼ਣ ਤਿਆਰ ਕਰਕੇ ਆਪਣੇ ਸਹਿਪਾਠੀਆਂ ਨੂੰ 26 ਜਨਵਰੀ ਦੀ ਵਿਲੱਖਣਤਾ ਤੇ ਚਾਨਣ ਪਿਆ। ਚੋਥੀ ਅਤੇ ਪੰਜਵੀ ਕਲਾਸਾਂ ਦੇ ਵਿਦਿਆਰਥੀਆਂ ਦੁਆਗ ਪਤੰਗ ਉਡਉਣ ਦਾ ਮੁਕਾਵਲਾ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬਸੰਤ ਪੰਚਮੀ ਦੀ ਖੁਸ਼ੀ ਚ ਭਾਗ ਲਿਆ। ਇਸ ਮੌਕੇ ਤੇ ਬੱਚਿਆਂ ਨੇ ਪੀਲੇ ਰੰਗ ਦੇ ਕਪੜੇ ਪਾ ਕੇ 26 ਜਨਵਰੀ ਦੇ ਨਾਲ ਨਾਲ ਬਸੰਤ ਪੰਚਮੀ ਦਾ ਤਿਉਹਾਰ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ।

Leave a Reply

Your email address will not be published. Required fields are marked *

Call Us