ਹੋਲੀ ਹਾਰਟ ਸਕੂਲ ਵਿੱਚ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ “ਮਾਂ ਦਿਵਸ”
ਮੋਗਾ(ਪ੍ਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਮੁੱਖ ਅਤੇ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਮਾਂ ਦਿਵਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ| ਇਸ ਦੌਰਾਨ ਬੱਚੇ ਬਹੁਤ ਹੀ ਉਤਸ਼ਾਹਿਤ ਸਨ ਉਨ੍ਹਾਂ ਨੇ ਵਧ-ਚੜ੍ਹ ਕੇ ਹਰ ਇਕ ਗਤੀਵਿਧੀ ਵਿੱਚ ਹਿੱਸਾ ਲਿਆ| ਬੱਚਿਆਂ ਵੱਲੋਂ ਆਪਣੀਆਂ ਮਾਤਾਵਾਂ ਲਈ ਬਹੁਤ ਹੀ ਸੁੰਦਰ ਸੁੰਦਰ ਕਾਰਡ ਬਣਾਏ ਗਏ ਅਤੇ ਉਨ੍ਹਾਂ ਨੂੰ ਸਮਰਪਿਤ ਗਾਣੇ ਤੇ ਡਾਂਸ ਵੀ ਕੀਤਾ ਗਿਆ| ਛੋਟੇ-ਛੋਟੇ ਬੱਚੇ ਰੰਗ ਬਿਰੰਗੇ ਕੱਪੜਿਆਂ ਵਿੱਚ ਬਹੁਤ ਸੁੰਦਰ ਲੱਗ ਰਹੇ ਸਨ| ਸਾਰੀਆਂ ਮਾਤਾਵਾਂ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਸਨ| ਸਾਰੇ ਸਕੂਲ ਦਾ ਮਾਹੌਲ ਬਹੁਤ ਹੀ ਆਨੰਦਮਈ ਸੀ|
ਸਕੂਲ ਅਧਿਆਪਕਾਵਾਂ ਵੱਲੋਂ ਦੀ ਆਉਣ ਵਾਲਿਆਂ ਮਾਤਾਵਾਂ ਦਾ ਬੈਚ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਨ੍ਹਾਂ ਨੂੰ ਥੀਏਟਰ ਰੂਮ ਵਿੱਚ ਬਿਠਾਇਆ ਗਿਆ| ਜਿੱਥੇ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਮਾਂ ਦਿਵਸ ਨੂੰ ਪ੍ਰਮੁੱਖ ਦੇਖਦੇ ਹੋਏ ਆਉਣ ਵਾਲੀਆਂ ਮਾਤ...