Thursday, March 13
Shadow

ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

Share Please

 

ਜਲੰਧਰ (ਰਾਹੁਲ ਅਗਰਵਾਲ): ਮਿਤੀ 29-07-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਲੰਮਾ ਪਿੰਡ ਚੋਕ ਮੌਜੂਦ ਸੀ ਕਿ ਅੰਮ੍ਰਿਤਸਰ ਸਾਈਡ ਵੱਲੋ ਦੋ ਮੋਨੇ ਨੌਜਵਾਨ ਮੋਟਰ ਸਾਈਕਲ ਨੰਬਰੀ PB09 AL 8326 ਮਾਰਕਾ ਸਪਲੈਡਰ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖਕੇ ਅਚਾਨਕ ਮੋਟਰ ਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਸਨੂੰ ASI ਬਲਵਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਕਰਨ ਪੁੱਤਰ ਬਲਵੀਰ ਉਰਫ ਬੀਰਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਰਮਨ ਪੁੱਤਰ ਜੱਸਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਕਰਨ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋਂ 260 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਦੂਸਰੇ ਨੋਜਵਾਨ ਰਮਨ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋ 15 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਕਾਰਵਾਈ ਕਰਦੇ ਹੋਏ ASI ਬਲਵਿੰਦਰ ਸਿੰਘ ਵੱਲੋ ਮੁਕੱਦਮਾ ਨੰਬਰ 224 ਮਿਤੀ 29-07-2023 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸ਼ੀਆਨ ਪਾਸੋ ਬ੍ਰਾਮਦਸ਼ੁਦਾ ਹੈਰੋਇਨ ਅਤੇ ਨਸ਼ੇ ਦੀ ਸਮੱਗਲਿੰਗ ਵਿੱਚ ਇਹਨਾ ਨਾਲ ਸ਼ਾਮਲ ਹੋਰ ਵਿਅਕਤੀਆ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

2 Comments

Leave a Reply

Your email address will not be published. Required fields are marked *

Call Us