Saturday, February 15
Shadow

ਸਰਬਜੀਤ ਚੀਮੇ ਵਰਗਾ ਪੰਜਾਬੀ ਤਾਰਾ ਜੱਗ ਤੇ ਨਹੀਂ ਲੱਭਣਾ। ਆਖਰੀ ਉਮੀਦ ਐਨਜੀਓ

Share Please

ਜਲੰਧਰ (ਰਾਹੁਲ ਅਗਰਵਾਲ) ਪੰਜਾਬੀ ਮਾਂ ਬੋਲੀ ਅੱਤੇ ਪੰਜਾਬੀ ਸੱਿਆਚਾਰ ਦੇ ਵਾਰਿਸ, ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆ ਦੇ ਦਿਲਾਂ ਦੀ ਧੜਕਨ ਜਿਹਨਾਂ ਦੇ ਗਾਣਿਆਂ ਤੋਂ ਬਿਨਾਂ ਖੁਸ਼ੀਆਂ ਦੇ ਪ੍ਰੋਗਰਾਮ ਅਧੂਰੇ ਹੁੰਦੇ ਹਨ ਸਤਿਕਾਰ ਯੋਗ ਸਰਬਜੀਤ ਚੀਮਾ ਜੀ, ਭੱਟੀ ਭਰੀਵਾਲਾ ਨੂੰ Aakhri umeed ngo ਅੱਤੇ craving fitness gym Jalandhar ਵੱਲੋਂ ਸਨਮਾਨਿਤ ਕੀਤਾ ਗਿਆ। ਇੱਸ ਮੌਕੇ ਤੇ ਸਰਬਜੀਤ ਚੀਮਾ ਜੀ ਵੱਲੌ ਓਹਨਾਂ ਦੇ ਆਏ 15 ਗਾਣਿਆਂ ਦੀ ਨਵੀਂ ਐਲਬਮ ਨੂੰ ਰਿਲੀਜ਼ ਕੀਤਾ ਗਿਆ। Craving fitness Gym ਦੇ ਆਊਨਰ ਜਤਿੰਦਰ ਪਾਲ ਸਿੰਘ, ਜਸਮੀਤ ਸਿੰਘ, ਪਰਮਜੀਤ ਕੌਰ ਅੱਤੇ ਸਮੂਹ ਮੈਂਬਰਾਂ ਵੱਲੋਂ ਕੇਕ ਕੱਟ ਅੱਤੇ ਸਰਬਜੀਤ ਚੀਮਾ ਜੀ ਦੇ ਨਵੇਂ ਸਭਿਆਚਾਰਿਕ ਗਾਣਿਆਂ ਤੇ ਓਹਨਾਂ ਨਾਲ ਭੰਗੜੇ ਪਾ ਕੇ ਓਹਨਾਂ ਦੀ ਨਵੀਂ ਐਲਬਮ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇੱਸ ਖੁਸ਼ੀ ਦੇ ਮੋਕੇ ਤੇ ਓਹਨਾਂ ਦੀ ਕਾਮਯਾਬੀ ਅੱਤੇ ਚੜ੍ਹਦੀ ਕਲਾ ਲਈ ਪਰਮਾਤਮਾਂ ਅੱਗੇ ਅਰਦਾਸ ਵੀ ਕੀਤੀ ਗਈ। ਇਹ ਓਹ ਰੱਬੀ ਰੂਹਾਂ ਹਨ ਜਿਹਨਾਂ ਨੇ ਮਾਂ ਬੋਲੀ ਅੱਤੇ ਪੰਜਾਬ ਨੂੰ ਬਚਾਉਣ ਲਈ ਅਪਨਾ ਸਾਰਾ ਜੀਵਨ ਪੰਜਾਬੀਅਤ ਦੇ ਲੇਖੇ ਲਾਇਆ ਹੈ। ਅਸ਼ਲੀਲਤਾ ਅੱਤੇ ਹਥਿਆਰਾਂ ਨੂੰ ਪਿੱਛੇ ਛੱਡ ਉਹ ਗਾਨੇ ਇੱਸ ਸੰਸਾਰ ਨੂੰ ਦੇਣ ਦਿੱਤੀ ਜੌ ਰਹਿੰਦੀ ਦੁਨੀਆਂ ਤੱਕ ਚਲਦੇ ਰਹਿਣ ਗੇ।

Call Us