31 ਲੋੜਵੰਦ ਪਰਿਵਾਰਾਂ ਨੂੰ ਆਖਰੀ ਉਮੀਦ ਐਨਜੀਓ ਨੇ ਵੰਡਿਆ ਰਾਸ਼ਨ
ਜਲੰਧਰ (ਰਾਹੁਲ ਅਗਰਵਾਲ) :- ਜਲੰਧਰ ਅੱਜ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਸਿਰਫ 11 ਰੁਪਈਆਂ ਵਿੱਚ ਲੋੜਵੰਦਾਂ ਅਤੇ ਵਿਧਵਾ ਔਰਤਾਂ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਜਿਸ ਵਿੱਚ (*ਆਟਾ, ਦਾਲ,ਨਮਕ,ਤੇਲ,ਹਲਦੀ, ਮਰਚ,ਮਸਾਲੇ,ਚਾਹ ਪੱਤੀ,ਖੰਡ* )ਅਤੇ ਹੋਰ ਰਸੋਈ ਦੀ ਜ਼ਰੂਰਤ ਦਾ ਸਮਾਨ ਤਕਰੀਬਨ 31 ਪਰਿਵਾਰਾਂ ਨੂੰ ਮੁਹਈਆ ਕਰਵਾਇਆ ਗਿਆ ਇਹ ਰਾਸ਼ਨ ਸੇਵਾ ਲੋੜਵੰਦ ਅਤੇ ਵਿਧਵਾ ਔਰਤਾਂ ਦੇ ਆਧਾਰ ਕਾਰਡ ਜਮਾ ਕਰਕੇ ਸ਼ਨਾਖਤ ਕਰਨ ਤੋਂ ਬਾਅਦ ਵੰਡਿਆ ਗਿਆ ਤਾਂ ਕਿ ਇਹ ਸੇਵਾ ਉਹਨਾਂ ਪਰਿਵਾਰਾਂ ਤੱਕ ਪਹੁੰਚ ਸਕੇ ਜੋ ਸੱਚ ਵਿੱਚ ਜਰੂਰਤਮੰਦ ਹਨ। ਜਿਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਜਾਂ ਕਮਾਈ ਦਾ ਕੋਈ ਸਾਧਨ ਨਹੀਂ ਹੈ ਜਾਂ ਕੋਈ ਘਰ ਵਿੱਚ ਬਿਮਾਰ ਹੈ
ਇਸ ਮੌਕੇ ਤੇ ਉਚੇਚੇ ਤੌਰ ਤੇ ਇਲਾਕਾ ਕੌਂਸਲਰ ਸੌਰਵ ਸੇਠ ਜੀ ਵੱਲੋਂ ਹਾਜ਼ਰੀ ਭਰ ਕੇ ਉਹਨਾਂ ਦੇ ਕਰ ਕਮਲਾ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਰਾਸ਼ਨ ਵੰਡਣ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਮੌਜੂਦਾ ਕੌਂਸਲਰ ਸੌਰਵ ਸੇਠ ਜੀ ਨੇ ਦੱਸਿਆ ਕਿ ਉਹ ਆਖਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਤੋਂ ਕਾਫੀ ਲੰਬੇ ਸਮੇਂ ਤੋਂ ਜਾਣੂ ਹਨ ਅਤੇ ...