ਹੋਲੀ ਹਾਰਟ ਕਿੰਡਰਗਾਰਟਨ ਸਕੂਲ ‘ ਚ 26 ਜਨਵਰੀ ਦਾ ਦਿਨ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਸ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਵਿਖੇ ਸੰਸਥਾ ਚੇਅਰਮੈਨ ਸੁਭਾਸ਼ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਦੀ ਅਗਵਾਈ ਚ 26 ਜਨਵਰੀ ਦਾ ਦਿਨ ਅਤੇ ਬਸੰਤ ਪੰਚਮੀ ਦੀ ਐਕਟੀਵਿਟੀ ਦਾ ਅਯੋਜਨ ਕੀਤਾ ਗਿਆ।
ਇਸ ਦੇ ਵਿੱਚ ਵਿਦਿਆਰਥੀਆ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ। ਵਿਦਿਆਰਥੀਆਂ ਨੇ ਬਹੁਤ ਹੀ ਰੋਚਕ ਭੁਰਪੂਰ ਪੇਪਰ ਆਰਟ ਅਕਟਿਵਿਟੀਆਂ ਕਰਕੇ ਕਲਾਸ ਅਧਿਆਪਕ ਨੂੰ ਦਿਖਾਇਆ ਗਿਆ। ਪਲੇਅ ਵੇ ਤੋ ਪ੍ਰਿ- ਨਰਸਰੀ ਅਤੇ ਨਰਸਰੀ ਤੋ ਲੈ ਐਲ ਕੇ ਜੀ ਤੱਕ ਦੇ ਬੱਚਿਆਂ ਨੇ 26 ਜਨਵਰੀ ਦੇ ਨਾਲ ਸੰਬੰਧਿਤ ਐਕਟੀਵੀਟੀ ਕੀਤੀਆਂ ।
ਇਸ ਦੇ ਨਾਲ ਨਾਲ ਕੁਝ ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਮੌਕੇ ਤੇ ਪੇਪਰ ਕਾਰਫਟ ਕੀਤਾ। ਪਹਿਲੀ ਕਲਾਸ ਦੇ ਵਿਦਿਆਰਥੀਆਂ ਦੁਆਰਾ ਦੇਸ਼ ਪ੍ਰੇਮ ਸੰਧਿਤ ਕਵਿਤਾਵਾਂ ਦਾ ਗਾਣ ਕੀਤਾ ਗਿਆ। ਦੂਸਰੀ ਤੀਸਰੀ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਤੇ ਭਾਸ਼ਣ ਤਿਆਰ ਕਰਕੇ ਆਪਣੇ ਸਹਿਪਾਠੀਆਂ ਨੂੰ 26 ਜਨਵਰੀ ਦੀ ਵਿਲੱਖਣਤਾ ਤੇ ਚਾਨਣ ਪਿਆ। ਚੋਥੀ ਅਤੇ ਪੰਜਵੀ ਕਲਾਸਾਂ ਦੇ ਵਿਦਿਆਰਥੀਆਂ ਦੁਆਗ ਪਤੰਗ ਉਡਉਣ ਦਾ ਮੁਕਾਵਲਾ ਕਰਵਾਇਆ ਗਿਆ।...