ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਹੋਈ ਵੱਡੀ ਸਫਲਤਾ ਪ੍ਰਾਪਤ
ਜਲੰਧਰ (ਰਾਹੁਲ ਅਗਰਵਾਲ): ਮਿਤੀ 11-08-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਚੁਗਿੱਟੀ ਚੌਕ ਤੋ ਅਵਤਾਰ ਨਗਰ ਜਲੰਧਰ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਅਵਤਾਰ ਨਗਰ ਪਾਰਕ ਨੇੜੇ ਪੁੱਜੀ ਤਾ ਅਬਾਦੀ ਅਵਤਾਰ ਨਗਰ ਜਲੰਧਰ ਪਾਸੋ 02 ਮੋਨੇ ਨੌਜਵਾਨ ਆਪਣੇ ਆਪਣੇ ਸੱਜੇ ਹੱਥ ਵਿਚ ਕਾਲੇ ਰੰਗ ਦੇ ਵਜਨਦਾਰ ਲਿਫਾਫਾ ਫੜੀ ਆਉਂਦੇ ਦਿਖਾਈ ਦਿੱਤੇ ਜੋ ਯਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ, ਜਿਸਨੂੰ ASI ਮਨਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਬੂ ਕੀਤੇ ਨੋਜਵਾਨਾ ਨੇ ਕ੍ਰਮਵਾਰ ਆਪਣਾ ਨਾਮ ਵਿੱਕੀ ਗਿੱਲ ਪੁੱਤਰ ਲੇਟ ਧਰਮ ਪਾਲ ਵਾਸੀ ਮਕਾਨ ਨੰਬਰ 308 ਮੁੱਹਲਾ ਅਵਤਾਰ ਨਗਰ ਜਲੰਧਰ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਟਿੰਕੂ ਪੁੱਤਰ ਸੁਲੇਖ ਚੰਦ ਵਾਸੀ ਮਕਾਨ ਨੰਬਰ 313 ਮੁਹੱਲਾ ਅਵਤਾਰ ਨਗਰ ਜਲੰਧਰ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਵਿੱਕੀ ਗਿੱਲ ਵਲੋ ਸ...
