ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਲਾਅ ਐਂਡ ਆਰਡਰ ਦੀ ਮਾੜੀ ਵਿਵਸਥਾ ਨੂੰ ਲੈ ਕੇ ਕਢਿਆ ਗਿਆ ਕੈਂਡਲ ਮਾਰਚ
ਪੰਜਾਬ - (ਰਾਹੁਲ ਅਗਰਵਾਲ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਲਾਅ ਐਂਡ ਆਰਡਰ ਦੀ ਮਾੜੀ ਵਿਵਸਥਾ ਨੂੰ ਲੈ ਕੇ ਕੈਂਡਲ ਮਾਰਚ ਕਢਿਆ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਸ਼ਹਿਰ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਬੇਕਾਬੂ ਹੈ । ਰੋਜਾਨਾ ਸ਼ਹਿਰ ਵਿਚ ਲੁਟਾਂ ਖੋਹਾਂ, ਡਕੈਤੀਆਂ ਤੇ ਗੋਲੀਕਾਂਡ ਜਿਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਤੇ ਪਰ ਹਾਲਾਤ ਬਿਲਕੁਲ ਵੀ ਕੰਟਰੋਲ ਤੋ ਬਾਹਰ ਹਨ । ਅੱਜ ਹਰ ਵਰਗ ਇਸ ਨਿਕੰਮੀ ਸਰਕਾਰ ਤੋ ਦੁਖੀ ਹੈ । ਨਾ ਤਾਂ ਵਪਾਰੀ ਸੁਰਖਿਅਤ, ਨਾ ਦੁਕਾਨਦਾਰ ਸੁਰਖਿਅਤ, ਨਾ ਹੀ ਆਮ ਲੋਕ ਸੁਰਖਿਅਤ, ਲੋਕ ਤਾਂ ਸਵੇਰੇ ਸੈਰ ਕਰਨ ਤੋ ਵੀ ਗੁਰੇਜ ਕਰ ਰਹੇ ਹਨ ਇਹੋ ਜਿਹੇ ਹਾਲਾਤ ਕਦੀ ਵੀ ਦੇਖਣ ਨੂੰ ਨਹੀ ਮਿਲੇ ਸਨ ।ਸ਼ਰੇਆਮ ਗੋਲੀਆਂ ਚਲ ਰਹੀਆਂ ਹਨ, ਕਤਲ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋ ਪਹਿਲਾ ਨੂੰ ਵਡੇ ਵਡੇ ਸੁਪਨੇ ਦਿਖਾਏ ਗਏ ਪਰ ਅੱਜ ਸਭ ਕੁਝ ਉਸ ਦੇ ਉਲਟ ਹੋ ਰਿਹਾ ਹੈ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸਿਰਫ ਸਟੇਜਾਂ ਤੇ ਚੁਟਕਲੇ ਸੁਣਾ ਰਹੇ ਹਨ । ਇਹ ਸਰਕਾਰ ਸਿਰਫ ਇਸ਼ਤਿਹਾਰਬਾਜੀ ਤੇ ਟਿਕੀ ...
