ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਸ਼੍ਰੀ ਹਰਿੰਦਰ ਸਿੰਘ ਵਿਰਕ DCP Investigation ਜਲੰਧਰ, ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS, ADCP-1, ਸ਼੍ਰੀ ਦਮਨਬੀਰ ਸਿੰਘ PPS, ACP North ਜਲੰਧਰ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਨਸ਼ੀਆ ਦੀ ਰੋਕ ਥਾਮ ਲਈ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।
ਮਿਤੀ 21-07.2023 ਨੂੰ ਇੰਸਪੈਕਟਰ ਨਵਦੀਪ ਸਿੰਘ ਨੰਬਰ 75/ਜੇ.ਆਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮਕਸੂਦਾਂ ਚੋਂਕ ਤੋਂ ਬਿਧੀਪੁਰ ਫਾਟਕ ਜਲੰਧਰ ਵੱਲ ਜਾ ਰਹੇ ਸੀ ਤਾਂ ਮੋੜ ਅਮਾਨਤਪੁਰ ਤੋਂ ਥੋੜਾ ਪਿਛੇ ਸੱਜੇ ਹੱਥ ਸੜਕ ਕਿਨਾਰੇ ਖਾਲੀ ਜਗ੍ਹਾ ਵੱਲ ਇੱਕ ਟਰੱਕ ਨੰਬਰੀ JK01-AT-1026, ਇਸਦੇ ਮਗਰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ JK01-AN-6372 ਅਤੇ ਇੱਕ ਕਾਰ ਮਾਰੂਤੀ ਨੰਬਰੀ PB10-V-0502 ਰੰਗ ਚਿੱਟਾ ਖੜੇ ਸੀ। ਜਿਹਨਾਂ ਵਹੀਕਲਾਂ ਪਾਸ ਖੜੇ ਤਿੰਨ ਵਿਅਕਤੀ ਪਲਾਸ...