ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀ ਕਾਬੂ
ਜਲੰਧਰ (ਰਾਹੁਲ ਅਗਰਵਾਲ): ਮਿਤੀ 01.07.2023 ਨੂੰ ਏ.ਐਸ.ਆਈ ਸਾਹਿਬ ਸਿੰਘ 324 ਜੋ ਮਕਸੂਦਾ ਚੋਕ ਜਲੰਧਰ ਮੌਜੂਦ ਸੀ, ਪਾਸ ਮੁੱਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਅੰਕੁਸ਼ ਸ਼ਰਮਾ ਉਰਫ ਮੋਨੂੰ ਪੁੱਤਰ ਸ਼੍ਰੀ ਮਨੋਹਰ ਲਾਲ ਵਾਸੀ 379 ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਅਤੇ ਸੰਦੀਪ ਕੁਮਾਰ ਪੁੱਤਰ ਪੁੰਨਦੇਵ ਸਾਹ ਵਾਸੀ ਸ਼ੰਭੂਟੋਲਾ ਜੈ ਸਿੰਘ ਪੂਰ ਤਰਕੋਲੀਆ ਪੂਰਵ ' ਚੰਪਾਰਨ ਬਿਹਾਰ ਹਾਲ ਵਾਸੀ ਭਾਟੜਾ ਮੁਹੱਲਾ ਨੇੜੇ ਦੇਵੀ ਤਲਾਬ ਮੰਦਰ ਜਲੰਧਰ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ।
ਜੋ ਇਹ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਪਰ ਜਾਅਲੀ ਨੰਬਰ ਪੀ.ਬੀ-08-ਸੀ.ਟੀ-8909 ਲਗਾਇਆ ਹੋਇਆ ਹੈ।ਤੇ ਚੋਰੀ ਕੀਤੇ ਮੋਟਰਸਾਇਕਲ ਹੀਰੋ ਐਚ ਡੀ.ਐਫ ਡੀਲੈਕਸ ਜਿਸ ਪਰ ਜਾਅਲੀ ਨੰਬਰ PB63-C1586 ਲਗਾਇਆ ਹੋਇਆ ਹੈ ਤੇ ਚੋਰੀ ਕੀਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਿੰਦਾ ਪਿੰਡ ਤੋ ਵੇਰਕਾ ਮਿਲਕ ਪਲਾਟ ਸਾਈਡ ਜਲੰਧਰ ਨੂੰ ਆ ਰਿਹਾ ਹੈ ਜੇਕਰ ਹੁਣੇ ਹੀ ਵੇਰਕਾ ਮਿਲਕ ਪਲਾਂਟ ਦੇ ਬਾਹਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾ ਇਹ ਦੋਵੇਂ...
