ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਟੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।
ਮਿਤੀ 15-08-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਟੀ-ਪੁਆਇੰਟ ਗਾਂਧੀ ਨਗਰ, 120 ਫੁੱਟੀ ਰੋਡ, ਸੂਰੀਆ ਇੰਨਕਲੇਵ ਜਲੰਧਰ ਚੋਕ ਮੌਜੂਦ ਸੀ ਕਿ ਸੂਰੀਆ ਇੰਨਕਲੇਵ ਸਾਈਡ ਵੱਲੋ ਦੋ ਮੋਨੇ ਨੌਜਵਾਨ ਬਿਨਾਂ ਨੰਬਰੀ ਮੋਟਰ ਸਾਈਕਲ ਮਾਰਕਾ ਪੈਸ਼ਨ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ...
