08 ਗ੍ਰਾਮ ਹੈਰੋਇਨ, 04 ਨਸ਼ੀਲੀਆ ਸ਼ੀਸ਼ੀਆਂ, 04 ਨਸ਼ੀਲੇ ਟੀਕੇ ਸਮੇਤ 01 ਨੌਜਵਾਨ ਕਾਬੂ
ਜਲੰਧਰ(ਰਾਹੁਲ ਅਗਰਵਾਲ):- ਮਾਨਯੋਗ ਸ਼੍ਰੀ ਡਾਕਟਰ Boopathi IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-1 ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ ਜਲੰਧਰ ਅਤੇ ਇੰਸ, ਅਜਾਇਬ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਹੋਏ ਚੌਕੀ ਇੰਚਾਰਜ ਦਕੋਹਾ ASI ਮਦਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਮਿਤੀ 05.01.2023 ਨੂੰ ਨੇੜੇ ਮੋੜ ਨਿਊ ਦਸ਼ਮੇਸ਼ ਨਗਰ ਰਾਮਾ ਮੰਡੀ ਜਲੰਧਰ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਨੰਗਲ ਸ਼ਾਮਾ ਚੌਂਕ ਵਾਲੀ ਸਾਈਡ ਤੋਂ ਰਾਮਾ ਮੰਡੀ ਵਾਲੀ ਸਾਈਡ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ।
ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਅਚਾਨਕ ਮੌਕਾ ਤੋਂ ਪਿੱਛੇ ਨੂੰ ਮੁੜਨ ਲੱਗਾ ਤਾਂ ਜਿਸਨੂੰ ASI ਮਦਨ ਸਿੰਘ ਨੇ ਸ਼ੱਕ ਦੇ ਅਧਾਰ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁ...
