ਜਲੰਧਰ (ਰਾਹੁਲ ਅਗਰਵਾਲ) : ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਸੜਕਾਂ ਤੇ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਘਰ, ਬੇਸਹਾਰਾ ਜੀਆਂ ਦੀ ਸੇਵਾ ਸੰਭਾਲ ਕਾਫ਼ੀ ਲੰਬੇ ਸਮੇਂ ਤੋਂ ਸਾਰੀ ਸੰਗਤ ਦੇ ਸਹਿਯੋਗ ਸਦਕਾ ਕੀਤੀ ਜਾਂਦੀ ਹੈ.
ਕੱਲ ਇੱਕ ਫੋਨ ਆਇਆ ਕਿ ਇੱਕ ਬਜ਼ੁਰਗ ਉਮਰ ਤਕਰੀਬਨ 65 ਸਾਲਾਂ ਜੋ ਕਿ ਖਾਲਸਾ ਕਾਲਜ ਦੇ ਫਲਾਈ ਓਵਰ ਦੇ ਥੱਲੇ ਪਿਛਲੇ ਕਈ ਦਿਨਾਂ ਤੋਂ ਬਿਨਾਂ ਕਪੜਿਆਂ ਤੋਂ ਨੰਗੇ ਹੀ ਬੈਠੇ ਹੋਏ ਹਨ. ਕਾਲਜ਼ ਦੀਆਂ ਕੁੜੀਆਂ, ਲੜਕੇ, ਬੱਚੇ ਓਥੋਂ ਹੀ ਨਿਕਲ ਕੇ ਜਾਂਦੇ ਹਨ.
ਤਾਂ ਮੌਕੇ ਤੇ ਪੁੱਜ ਕੇ ਸਮੁੱਚੀ ਟੀਮ ਵੱਲੋਂ ਬਜ਼ੁਰਗਾਂ ਦੀ ਹਾਲਤ ਦੇਖ ਕੇ ਅੱਖਾਂ ਨਮ ਹੋ ਗਈਆਂ , ਇਹਨੀਂ ਗਰਮੀ ਵਿੱਚ ਸੜਕ ਤੇ ਬਿਨਾਂ ਰੋਟੀ, ਕਪੜੇ, ਛੱਤ ਤੋਂ ਨੰਗੇ ਪਏ ਬਜ਼ੁਰਗਾਂ ਦੀ ਲੈਟਰੀਨ ਬਾਥਰੂਮ ਵਿਚ ਹੀ ਨਿਕਲਿਆ ਹੋਇਆ ਸੀ.
ਕਾਫੀ ਲੰਬੇ ਸਮੇਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ. ਕੋਈ ਰੋਟੀ ਦੇ ਗਿਆ ਤਾਂ ਖਾ ਲਈ, ਨਹੀਂ ਮਿਲੀ ਤਾਂ ਨਹੀਂ ਖਾਦੀ. ਕਲਯੁਗ ਦਾ ਇਹਨਾਂ ਪ੍ਰਕੋਪ ਪਸਾਰਾ ਹੋਇਆ ਕਿ ਸਾਡਾ ਖ਼ੂਨ ਸਫ਼ੇਦ ਹੋ ਗਿਆ ਅਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਨਹੀਂ ਕਰਦੇ.
Aa...